ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ

ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ?
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ

ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ...

ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ
ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ…ਓੱਤੇ ਕੁਤੇ ਦੀ ਪੂਛ ਘਸਾਲੈ
ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼
ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ…ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ
ਛੜੇ ਤੇ ਚਾਦਰ ਪਾਲੈ..ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼
ਲਮਢੀਂਗ ਜਿਹਾ..ਨੀਂ ਕੋਈ ਬੁਲੜ ਜਿਹਾ.. ਨੀਂ ਕੋਈ ਅਮਲੀ ਯਾਰ ਫਸਾਲੈ…
ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼..

ਸਰੁ ਜਿਹੇ ਕੱਧ ਵਰਗਾ ਮੁੰਡਾ

ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,
ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ...
ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ
ਸਈਉ ਨੀ ਮੈਨੂੰ ਰੱਖਣਾ ਪਿਆ....

ਫੀਤਾ-ਫੀਤਾ-ਫੀਤਾ

ਫੀਤਾ-ਫੀਤਾ-ਫੀਤਾ
ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ....
ਵੇ ਤੇਰੇ ਘਰ ਨਈਉ ਵੱਸਣਾ....

ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ

ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ
ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ..

ਬੁੱਲੀਆਂ ਗੁਲਾਬੀ ਤੇ ਦੁਨਾਲੀ ਜਿਹੇ ਨੈਣ

ਬੁੱਲੀਆਂ ਗੁਲਾਬੀ ਤੇ ਦੁਨਾਲੀ ਜਿਹੇ ਨੈਣ
ਪਹਿਲੇ ਤੋੜ ਵਾਲੀ ਦੇ ਭੁਲੇਖੇ ਜਿਹੇ ਪੈਣ 
ਬਲੈਕ ਨੈਣਾ ਵਾਲੀ ਦਾਰੂ ਹੋਣ ਲਾਤੀ ......ਲਾਤੀ ... ਲਾਤੀ 
ਹੋ ਗੁਲਾਕੰਦ ਵਰਗੀ ਨੇ ਸਾਰੇ ਪਿੰਡ ਨੂੰ ਹੀ ਸ਼ੂਗਰ ਕਰਾਤੀ 
ਹੋ ਗੁਲਾਕੰਦ ਵਰਗੀ ਨੇ ਸਾਰੇ ਪਿੰਡ ਨੂੰ ਹੀ ਸ਼ੂਗਰ ਕਰਾਤੀ 
ਹੋ ਗੁਲਾਕੰਦ ਵਰਗੀ ਨੇ 

ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ

ਬਾਰੀ ਬਰਸੀ ਖੱਟਣ ਗਿਆ ਸੀ
ਹੋ ਬਾਰੀ ਬਰਸੀ....
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾਂ ਪਤਾਸਾ...
ਚੁੰਨੀ ਨਾਲ ਸਿਰ ਢੱਕਦੀ,ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ..

ਨੀ ਬਹਿ ਜਾ ਮੇਰੇ ਸੈਂਕਲ ਤੇ

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਬਤਾਂਊ,
ਨੀ ਬਹਿ ਜਾ ਮੇਰੇ ਸੈਂਕਲ ਤੇ, ਟੱਲੀਆਂ ਵਜਾਓਂਦਾ ਜਾਊਂ
ਨੀ ਬਹਿ ਜਾ ਮੇਰੇ ਸੈਂਕਲ ਤੇ, ਟੱਲੀਆਂ ਵਜਾਓਂਦਾ ਜਾਊਂ

ਚੀਰੇ ਵਾਲਾ ਮੁੰਡਾ ਬੜਾ ਸੋਹਣਾ ਲਗਦਾ

ਚੀਰੇ ਵਾਲਾ ਮੁੰਡਾ ਬੜਾ ਸੋਹਣਾ ਲਗਦਾ....
ਮੈਂ ਵੇਖਾਂ ਚੋਰੀ ਚੋਰੀ .....
ਜਦੋਂ ਗਲੀ ਵਿੱਚੋਂ ਲੰਘਦਾ
ਮੈਂ ਵੇਖਾਂ ਚੋਰੀ ਚੋਰੀ .....
ਇੱਕ ਕਜਲੇ ਦੀ ਧਾਰੀ...
ਦੂਜਾ ਕੁੜੀ ਮੈਂ ਕੁਆਰੀ...
ਤੀਜਾ ਡਰ ਜੱਗਦਾ ......
ਰੱਬਾ ਮਾਹੀਆ ਦੇਦੇ...
ਰੱਬਾ ਮਾਹੀਆ ਦੇਦੇ...ਜਿਹੜਾ ਸਾਡੇ ਮਨ ਲੱਗਦਾ
ਰੱਬਾ ਮਾਹੀਆ ਦੇਦੇ...
ਰੱਬਾ ਮਾਹੀਆ ਦੇਦੇ...ਜਿਹੜਾ ਸਾਡੇ ਮਨ ਲੱਗਦਾ.........

ਸਾਡੇ ਪਿੰਡ ਦੇ ਮੁੰਡੇ ਵੇਖ ਲੋ

ਸਾਡੇ ਪਿੰਡ ਦੇ ਮੁੰਡੇ ਵੇਖ ਲੋ, ਜਿਓ ਟਾਹਲੀ ਦੇ ਪਾਵੇ......
ਕੰਨੀਦਾਰ ਮੁਡੇ ਬੰਨ ਦੇ ਚਾਦਰੇ, ਕੰਜਨੀ ਮਾਰ ਸੁਹਾਵੇ........
ਭੰਗੜਾ ਪਾਓਦਿਆ ਦੀ, ਸਿਫਤ ਕਰੀ ਨਾ ਜਾਵੇ......
ਭੰਗੜਾ ਪਾਓਦਿਆ ਦੀ, ਸਿਫਤ ਕਰਿ ਨਾ ਜਾਵੇ........

ਸਾਡੇ ਜਿਹੇ ਦਿਲਦਾਰ ਨੀ ਲੱਭਣੇ

ਸਾਡੇ ਜਿਹੇ ਦਿਲਦਾਰ ਨੀ ਲੱਭਣੇ ਓਹਦਾ ਫਿਰਨ ਬਥੇਰੇ..........
ਮੂੰਹ ਦੇ ਮਿੱਠੇ ਦਿਲ ਦੇ ਕਾਲੇ, ਭੋਲੇ ਭਾਲੇ ਚਿਹਰੇ.......
ਨੀ ਲੁੱਟ ਕੇ ਲੈ ਜਾਣਗੇ, ਨਾ ਤੇਰੇ ਨਾ ਮੇਰੇ.......
ਨੀ ਲੁੱਟ ਕੇ ਲੈ ਜਾਣਗੇ............

ਬਈ ਬਾਣੀਏ ਦੀ ਵਹੁੱਟੀ ਭੱਜ ਗਈ

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਹਾਉਂਦਾ ਪੀਪਾ
ਬਈ ਬਾਣੀਏ ਦੀ ਵਹੁੱਟੀ ਭੱਜ ਗਈ
ਪਿਛੇ ਲਗੀਆਂ ਪੁਲਿਸ ਦੀਆਂ ਜੀਪਾਂ..

ਹੋਰਾਂ ਦੀਆਂ ਕੁੜੀਆਂ ਤਾਂ ਦੋ ਦੋ ਘੜੇ ਚੱਕਦੀਆਂ

ਹੋਰਾਂ ਦੀਆਂ ਕੁੜੀਆਂ ਤਾਂ ਦੋ ਦੋ ਘੜੇ ਚੱਕਦੀਆਂ
ਮੇਰਾ ਘੜਾ ਕਿਉਂ ਡੋਲਦਾ ਨੀਂ...
ਮੇਰਾ ਮਾਹੀ ਭੰਗੜੇ ਵਿਚ ਬੋਲਦਾ ਨੀ...
ਮੇਰਾ ਮਾਹੀ ਭੰਗੜੇ ਵਿਚ ਬੋਲਦਾ ਨੀ...

ਪਿੰਡਾ ਵਿੱਚੋ ਪਿੰਡ ਸੁਣੀਦਾ

ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ.......
ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ........
ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ.......
ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ.......

ਵੇ ਛੱਤਰੀ ਦੀ ਛਾਂ ਕਰਦੇ

ਬਾਰੀ ਬਰਸੀ ਖੱਟਣ ਗਿਆ ਸੀ, 
ਖੱਟ ਕੇ ਲਿਆਂਦੀ ਚਾਂਦੀ, 
ਵੇ ਛੱਤਰੀ ਦੀ ਛਾਂ ਕਰਦੇ, 
ਵੇ ਛੱਤਰੀ ਦੀ ਛਾਂ ਕਰਦੇ
ਵੇ ਮੈਂ ਅੰਬ ਚੂਪਦੀ ਜਾਂਦੀ