ਪਿੰਡਾ ਵਿਚੋਂ ਪਿੰਡ ਸੁਣੀਦਾ

ਪਿੰਡਾ ਵਿਚੋਂ ਪਿੰਡ ਸੁਣੀਦਾ, 

ਪਿੰਡ ਸੁਣੀਦਾ ਪਟਿਆਲਾ,

ਵਯੀ ਓਥੋਂ ਦਾ ਇਕ ਗਭਰੂ ਸੁਣੀਦਾ,

ਕੁੰਡਿਆਂ ਮੁਛ ਆਂ ਵਾਲਾ,

ਹਾਏ ਨੀ ਮੁੰਡਾ ਬੰਨਦਾ ਚਾਦਰਾ,

ਹਾਥ ਵਿਚ ਖੂੰਡਾ ਕਾਲਾ,

ਮਾਏ ਨੀ ਪਸੰਦ ਆ ਗਯਾ,

ਮੁੰਡਾ ਹਾਣ ਦਾ ਸਰੂ ਜਿਹੇ ਕਧ ਵਾਲਾ..

ਬੋਲੀ ਮੇਰੇ ਨਾ ਤੇ

ਬੋਲੀ ਮੇਰੇ ਨਾ ਤੇ ਸੋਹਣੇਯਾ ਤੂ ਵਿਚ ਗਿਧੇ ਦੇ ਪਾਤੀ,
ਨਾ ਮੇਰੇ ਦੀ ਵੇ ਤੂ ਚਾਰੇ ਪਾਸੇ ਚਰਚਾ ਕਰਵਾ ਤੀ,
ਜੇ ਤੂ ਕਰਦਾ ਪ੍ਯਾਰ ਦਿਲੋ,
ਮ੍ਨਨਾ ਲੇ ਮੇਰੇ ਮਾਪੇਯਾ ਨੂ ਆ ਕੇ,
ਮੈਂ ਵੀ ਨਿਭਾ ਉ ਸਾਥ ਤੇਰਾ,
ਵੇ ਤੂ ਲ ਜਾ ਵਿਆਹ ਕਰਵਾ ਕੇ...

ਹੋ ਬਾਰੀ ਬਰਸੀ

Hoooooo Bari barsi khatan gya c..
Burrrrrraaaaaaa...
Bari barsi khatan gya c,
Khatke Liyaanda Bataauuuu
Ni Je Teri meri Gall Banje..
Saare Pind nu Sharaab pillauuu
Ni Je Teri meri gall banjeee.....
Burrrrrrrrraaaaaaaaaaaaaa...
******
ਹੋ ਬਾਰੀ ਬਰਸੀ ਖਤਨ ਗਯਾ ਸੀ..
ਬੁੱਰਰਰਰਰਾਆਆਅ...
ਬਾੜੀ ਬਰਸੀ ਖਤਨ ਗਯਾ ਸੀ,
ਖਾਟਕੇ ਲਿਯੱਾਂਦਾ ਬਤਾਔਉ
ਨੀ ਜੇ ਤੇਰੀ ਮੇਰੀ ਗੱਲ ਬੰਨਜੇ..
ਸਾਰੇ ਪਿੰਡ ਨੂ ਸ਼ਰਾਬ ਪਿੱਲਾਉਂ
ਨੀ ਜੇ ਤੇਰੀ ਮੇਰੀ ਗੱਲ ਬਣ ਜੇ....
ਬੁੱਰਰਰਰਰਾਆਆਆਆਆਆ...

ਗਿਧੇ ਵਿਚ ਨਚਦੀ ਨੂ

ਗਿਧੇ ਵਿਚ ਨਚਦੀ ਨੂ, ਤੇਰੀ ਵੇ ਉਡੀਕ ਚੰਨਆ
ਨੱਚਦਾ ਪਰੰਦਾ ਕਾਲੇ ਸੱਪ ਵਰਗਾ,
ਤੇਰਾ ਲਾਰਾ ਵੇ ਸ਼ਰਾਬੀਆ ਦੀ ਗੱਪ ਵਰਗਾ...
ਤੇਰਾ ਲਾਰਾ ਵੇ ਸ਼ਰਾਬੀਆ ਦੀ ਗੱਪ ਵਰਗਾ...

**************

Gidhe vich nachdi nu teri ve udeek channa,
Nachda paranda kale sapp warga,
Tera lara ve sharabia di gapp warga...
Tera lara ve sharabia di gapp warga...

ਕੱਟ ਦੀ ਏ ਵਾਲ ਤੇ ਕਰੇ ਸ਼ਿੰਗਾਰ

ਕੱਟ ਦੀ ਏ ਵਾਲ ਤੇ ਕਰੇ ਸ਼ਿੰਗਾਰ ਤੂ
50-60 ਸਾਲਾ ਦੀ ਵੇ ਬਣੇ ਮਟਿਯਾਰ ਤੂ
ਕੱਟ ਦੀ ਏ ਵਾਲ ਤੇ ਕਰੇ ਸ਼ਿੰਗਾਰ ਤੂ
50-60 ਸਾਲਾ ਦੀ ਵੇ ਬਣੇ ਮਟਿਯਾਰ ਤੂ
ਨੀ ਤੂ ਨਿੱਤ ਨਵੇ ਪੋਜ਼ ਬਣਾਵੇ
ਬੁਢੀਏ ਸੁਖ ਬਕਰਾ ਤੇਿਨੂ ਫੇਰ ਜਵਾਨੀ 

ਕਾਸਾ ਕਾਸਾ ਕਾਸਾ

ਕਾਸਾ ਕਾਸਾ ਕਾਸਾ,
ਸਾਥੋਂ ਰਹੇ ਘੁੰਡ ਕੱਡ ਦੀ,
ਨੰਗਾ ਰਖਦੀ ਕ੍ਲਿਪ ਵਾਲਾ ਪਾਸਾ,
ਲਾਂਗ ਜਾਵੇ ਦੂਜੀ ਗਲੀ ਚੋਂ, ਕਦੇ ਦੇਜਾ ਹੀਰੀਏ ਝਾਕਾ,
ਫੋਟੋ ਵਿਚ ਰਿਹਿੰਦੇ ਤਕਦੇ, ਤੇਰਾ ਸੋਹਣੀਏ ਬ੍ਯੂਟਿਫੁਲ ਹਾਸਾ…
ਫੋਟੋ ਵਿਚ ਰਿਹਿੰਦੇ ਤੱਕਦੇ...

ਬਾਰੀ ਬਰਸੀ

ਬਾਰੀ ਬਰਸੀ ਖ੍ਤ੍ਣਨ ਗਯਾ ਸੀ,
ਓ…ਬਾਰੀ ਬਰਸੀ ਖ੍ਤ੍ਣਨ ਗਯਾ ਸੀ,
ਖੱਟ ਕੇ ਲੇਆਂਦੀ ਪ੍ਰਾਂਤ,
ਅਜ ਮੇਰੇ ਵੀਰੇ ਦੀ ਸ਼ਗਨਾ ਵਾਲੀ ਰਾਤ,
ਓ ਅਜ ਮੇਰੇ ਵੀਰੇ ਦੀ ਸ਼ਗਨਾ ਵਾਲੀ ਰਾਤ……

ਅਮਲੀ ਜੱਟ ਦੇ ਲੜ ਲਾਤੀ

ਅਮਲੀ ਜੱਟ ਦੇ ਲੜ ਲਾਤੀ,
ਨੀ ਮਾਏ ਬਹੁਤੀ ਭੁਕੀ ਖਾਂਦਾ,
ਨੀ ਇਕ ਖਾਂਦਾ ਕਾਲੀ ਨਾਗਣੀ
ਹੋ ਇਕ ਖਾਂਦਾ ਕਾਲੀ ਨਗਣੀ ਨਾਲੇ ਦਾਰੂ ਪੀਂਦਾ,
ਨੀ ਪੁਲਿਸ ਤਾ ਉਸਨੂ ਫ੍ਡਨ ਆ ਗਈ
ਨੀ ਪੁਲਿਸ ਤਾ ਉਸਨੂ ਫ੍ਡਨ ਆ ਗਈ
ਹੇਠ ਸੰਦੂਕ ਰਿਹਦਾ,
ਮੈਂ ਕਿਹਾ ਮੁਣਸ਼ੀ ਜੀ,ਏ ਤਾਂ ਚੂਹੇ ਫੜ ਦਾ..
ਮੈਂ ਕਿਹਾ ਮੁਣਸ਼ੀ ਜੀ..

ਸੀਦੇ ਮੂੰਹ ਨਾਲ ਬੋਲ ਜਾਲਮਾ

ਸੀਦੇ ਮੂੰਹ ਨਾਲ ਬੋਲ ਜਾਲਮਾ, ਨਹੀ ਤਾ ਕਰੂ ਕਪਤ ਵੇ [2]
ਪਰਾਹ ਨੂ ਹੋ ਜਾ ਵੇ ਟੇਡ (stomuch) ਚ ਮਾਰੂ ਲੱਤ ਵੇ [2]
ਪਰਾਹ ਨੂ ਹੋ ਜਾ ਵੇ ਹੋ

ਸੁਣ ਨੇ ਮੇਲਨੇ ਮਸ਼ਲੀ ਵਲੇਏ

ਸੁਣ ਨੇ ਮੇਲਨੇ ਮਸ਼ਲੀ ਵਲੇਏ
ਸੁਣ ਨੇ ਮੇਲਨੇ ਮਸ਼ੀਲ ਵਲੇਏ
ਨਾ ਕਰ ਝਗੜੇ ਝੇੜੇ
ਨੀ ਚੜੀ ਜਵਾਨੀ ਲੁਕੀ ਨਾ ਰਿਹਨੀ
ਖਾ ਪੀ ਕੇ ਦੁਧ ਪੇੜੇ
ਨੀ ਨਾਨਕੇਆ ਦਾ ਮੈਲ ਵੇਖ ਕੇ
ਮੁੰਡੇ ਮਾਰ ਦੇ ਗੇੜੇ
ਨੇ ਨਾਚ ਲ ਸ਼ਾਮ ਕੂੜੇ, ਦੇ ਕੇ ਸ਼ੋੰਕ ਦੇ ਗੇੜੇ
ਨੇ ਨਾਚ ਲ ਸ਼ਾਮ ਕੂੜੇ, ਦੇ ਕੇ ਸ਼ੋੰਕ ਦੇ ਗੇੜੇ

ਸੁਣ ਨੀ ਕੁੜੀਏ ਨੱਚਣ ਵਾਲੀਏ

ਸੁਣ ਨੀ ਕੁੜੀਏ ਨੱਚਣ ਵਾਲੀਏ, ਨੱਚਦੇ ਨਾ ਸਰਮਾਅੀਏ,
ਨੀ ਹਾਣ ਦਿਆ ਨੂੰ ਹਾਣ ਪਿਆਰਾ, ਹਾਣ ਬਿਨਾ ਨਾ ਲਾਈਏ,
ਬਿਨ ਤਾਲੀ ਨਾ ਸੱਜਦਾ ਗਿੱਧਾ, ਤਾਲੀ ਖੂਬ ਵਜਾਈਏ,
ਨੀ ਕੁੜੀਏ ਹਾਣ ਦੀਏ, ਖਿੱਚ ਕੇ ਬੋਲੀਆਂ ਪਾਈਏ
ਨੀ ਕੁੜੀਏ ਹਾਣ ਦੀਏ, ਖਿੱਚ ਕੇ ਬੋਲੀਆਂ ਪਾਈਏ

ਸੁਣ ਵੇ ਮੁੰਡਿਆ ਕੈਂਠੇ ਵਾਲਿਆ

ਸੁਣ ਵੇ ਮੁੰਡਿਆ ਕੈਂਠੇ ਵਾਲਿਆ , ਖੂਹ ਟੋਬੇ ਨਾ ਜਾਈਏ .
ਖੂਹ ਟੋਬੇ ਤੇਰੀ ਹੋਵੇ ਚਰਚਾ , ਚਰਚਾ ਨਾ ਕਰਵਾਈਏ,
ਜਿਸਦੀ ਬਾਂਹ ਫੜੀਏ, ਸਿਰ ਦੇ ਨਾਲ ਨਿਭਾਈਏ……

ਛੋਲੇ ਛੋਲੇ ਛੋਲੇ…

ਛੋਲੇ ਛੋਲੇ ਛੋਲੇ…
ਛੋਲੇ ਛੋਲੇ ਛੋਲੇ…
ਨੀਂ ਇਹ ਵੀ ਦੁੱਖ ਮੇਰੀ ਜਾਨ ਨੂੰ…
ਮੇਰੀ ਸੱਸ ਨਾ ਸਹੁਰੇ ਦੇ ਨਾਲ ਬੋਲੇ…
ਨੀਂ ਇਹ ਵੀ ਦੁੱਖ ਮੇਰੀ ਜਾਨ ਨੂੰ…

ਓਹਨੂੰ ਅੱਖ ਮਿੱਤਰਾਂ ਨੇ ਮਾਰੀ

ਆਰੀ… ਆਰੀ… ਆਰੀ…
ਕੁੜੀ ਮੇਰੇ ਨਾਲ ਪੜ੍ਹਦੀ…
ਹੋ… ਬਈ ਕੁੜੀ ਮੇਰੇ ਨਾਲ ਪੜ੍ਹਦੀ…
ਓਹਨੂੰ ਅੱਖ ਮਿੱਤਰਾਂ ਨੇ ਮਾਰੀ…

ਤੀਆਂ ਲੱਗੀਆਂ ਪਿੱਪਲ ਦੀ ਛਾਵੇਂ

ਆਉਂਦੀ ਕੁੜੀਏ… ਜਾਂਦੀ ਕੁੜੀਏ…
ਤੁਰਦੀ ਪਿਛਾਂਹ ਨੂੰ ਜਾਵੇਂ…
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ…
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ…

ਸੁਨ ਵਣਜਾਰੇਆ ਵੰਗਾ ਵਾਲੇਆ

ਸੁਨ ਵਣਜਾਰੇਆ ਵੰਗਾ ਵਾਲੇਆ ਬੇਹ੍ਜਾ ਸਾਡੇ ਘਰ ਵੇ ,
ਵੇ ਪਿੰਡ ਦੀਆ ਕੁੜਿਆ ਕਠਿਆ ਕਰ ਲੈ ਕੀਓ ਫਿਰਦੈ ਦਰ -ਦਰ ਵੇ ,
ਭਿੜੀ ਵਾਂਗ ਬਚਾ ਕੇ ਚਾਰਡੀ ਮੈਂ ਜਾਊਂਗੀ ਮਾਰ੍ਵੇ ,
ਮੇਰਾ ਨਰਮ ਕਾਲਜਾ ,ਬੋਤਲ ਵਰਗਾ ਗਲ ਵੇ ,
ਮੇਰਾ ਉਡਦੇ ਡੋਰੀਆ ਮੇਹਲ ਵਾਲੇ ਘਰ ਵੇ .

ਪਿੰਡਾ ਵਿਚੋ ਪਿੰਡ ਸੁਣੀਦਾ

ਪਿੰਡਾ ਵਿਚੋ ਪਿੰਡ ਸੁਣੀਦਾ 
ਪਿੰਡ ਸੁਨੀ ਦਾ ਮੋਗਾ 
ਵ ਮੋਗੇ ਦੇ 2 ਸਾਦੂ ਸੁਨੇ ਦੇ 
ਘਰ ਘਰ ਊਨਾ ਦੇ ਸ਼ੋਬਾ 
ਆਂਦੀ ਜਾਂਦੀ ਨੂ ਘਰ ਚੁਕਾਂਦੇ 
ਪੀਚੋ ਮਾਰਦੇ ਗੋਡਾ 
ਨੀ ਲਕ ਤੇਰਾ ਪਤਲਾ ਜੇਹਾ ਮਾਰਾ ਸਹਨ ਨਾ ਜੋਗਾ 
ਨੀ ਲਕ ਤੇਰਾ ਪਤਲਾ ਜੇਹਾ ਮਾਰਾ ਸਹਨ ਨਾ ਜੋਗਾ 

ਤੇਲੀਆ ਦੇ ਘਰ ਚੋਰ ਹੋ ਗਈ

ਤੇਲੀਆ ਦੇ ਘਰ ਚੋਰ ਹੋ ਗਈ 
ਚੋਰੀ ਹੋ ਗਈ ਰੂ 
ਵੇ ਜੈ ਵਾਦੀ ਦੇ ਵਿਚੇ ਸੁਣੀਦਾ ਤੂ 
ਵੇ ਜੈ ਵਾਦੀ ਦੇ ਵਿਚੇ ਸੁਣੀਦਾ ਤੂ

ਧਾਵੇ ਧਾਵੇ ਧਾਵੇ

ਧਾਵੇ ਧਾਵੇ ਧਾਵੇ
ਰਾਹ ਜਗਰਾਵੇਂ ਦੇ
ਮੁੰਡਾ ਪੜਨ ਸਕੂਲੇ ਜਾਵੇ
ਰਾਹ ਵਿਚ ਕੁੜੀ ਦਿਸਗੀ
ਮੁੰਡਾ ਵੇਖ ਕੇ ਨੀਵੀਆਂ ਪਾਵੇ
ਜਦ ਕੁੜੀ ਦੂਰ ਲੰਘ ਗਈ
ਮੁੰਡਾ ਦੱਬ ਕੇ ਚੰਗਿਆੜਾਂ ਮਾਰੇ
ਫੇਲ ਕਰਾ ਤਾ ਨੀਂ
ਤੈਂ ਲੰਮੀਏ ਮੁਟਿਆਰੇ.. ਫੇਲ ਕਰਾ ਤਾ ਨੀਂ..

ਜੇ ਜਟੀਏ ਜੱਟ ਕੁਟਨਾ ਹੋਵੇ

ਜੇ ਜਟੀਏ ਜੱਟ ਕੁਟਨਾ ਹੋਵੇ ਕੁੱਟਿਏ ਸੰਦੋਕਾਂ ਓਹਲੇ 
ਪਹਲਾ ਜੱਟ ਤੋ ਮੱਕੀ ਪਿਹਾਯੀਏ ਫੇਰ ਪਿਹੈਏ ਛੂਲੇ
ਜੱਟੀਏ ਦੇ ਦਬਕਾ ਫੇਰ ਨਾ ਜੱਟ ਬਰਾਬਰ ਬੋਲੇ 
ਜੱਟੀਏ ਦੇ ਦਬਕਾ ਫੇਰ ਨਾ ਜੱਟ ਬਰਾਬਰ ਬੋਲੇ .......